Messages

Prof. Apinder Singh

General Secretary's Message

ਸਿੱਖ ਵਿੱਦਿਅਕ ਕੌਂਸਲ ਦੀ ਸਥਾਪਨਾ ਇਲਾਕੇ ਦੇ ਸੂਝਵਾਨ ਲੋਕਾਂ ਨੇ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਮਾਹਿਲਪੁਰ ਦੀ ਅਗਵਾਈ ਵਿੱਚ ਕੀਤੀ ਤਾਂ ਕਿ ਸਮਾਜ ਦੀ ਨਰੋਈ ਸਿਰਜਣਾ ਲਈ ਇਸ ਵਿੱਦਿਅਕ ਸੰਸਥਾ ਵਿੱਚ ਨੌਜੁਆਨਾਂ ਦੀ ਘਾੜਤ ਇਸ ਤਰ੍ਹਾਂ ਘੜੀ ਜਾਵੇ ਕਿ ਜਿੱਥੇ ਉਹਨਾਂ ਵਿੱਚ ਸਾਹਿਬ ਸ੍ਰੀ ਗੁਰੁ ਨਾਨਕ ਸਾਹਿਬ ਜੀ ਵਲੋਂ ਬਖਸ਼ਿਸ਼ ਕੀਤੇ ਨੈਤਿਕ ਤੇ ਸਦਾਚਾਰ ਸਿਧਾਂਤਾਂ ਤੇ ਰੱਬੀ ਪਿਆਰ ਵਿੱਚ ਇਸ ਤਰਾਂ ਰੰਗਿਆ ਜਾਵੇ ਕਿ ਜਦੋ ਉਹ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰ ਸਮਾਜ ਵਿੱਚ ਵਿਚਰਨ ਤਾਂ ਉਹ ਆਪਣਾ ਜੀਵਨ ਪਰ-ਉਪਕਾਰ ਹਿੱਤ ਲੋਕ ਸੇਵਾ ਨੂੰ ਅਰਪਣ ਕਰ ਸਕਣ।

ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਕਾਲਜ ਆਫ ਐਜੂਕੇਸ਼ਨ ਵਿੱਚ ਦਾਖਲਾ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਜ਼ੋਈ ਕਰਦਾ ਹਾਂ ਕਿ ਜਿੱਥੇ ਉਹ ਇਸ ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰਦਿਆਂ ਆਪਣੇ ਜੀਵਨ ਦੀਆਂ ਉੱਚੀਆਂ ਮੰਜਿਲਾਂ ਸਰ ਕਰਨ, ਉੱਥੇ ਉਹ ਸਮਾਜ ਸੇਵਾ ਕਰਨ ਦੇ ਵੀ ਸਮਰੱਥ ਹੋ ਸਕਣ।


ਪ੍ਰੋ. ਆਪਿੰਦਰ ਸਿੰਘ ਮਾਹਿਲਪੁਰੀ

ਜਨਰਲ ਸਕੱਤਰ

ਸਿੱਖ ਐਜੂਕੇਸ਼ਨ ਕੌਂਸਲ
ਐਸ.ਜੀ.ਜੀ.ਐਸ.ਖਾਲਸਾ ਕਾਲਜ
ਐਸ .ਬੀ.ਐਚ.ਐਸ.ਖਾਲਸਾ ਕਾਲਜ ਆਫ ਐਜੂਕੇਸ਼ਨ
ਮਾਹਿਲਪੁਰ


Recent Projects